ਪਿਸ਼ਾਬ ਨਾਲੀ ਦੀ ਇਨਫੈਕਸ਼ਨ (urinary tract infection, UTI) ਪਿਸ਼ਾਬ ਪ੍ਰਣਾਲੀ ਵਿੱਚ ਕਿਤੇ ਵੀ ਹੋਣ ਵਾਲੀ ਇਨਫੈਕਸ਼ਨ ਹੈ: ਮਸਾਨਾ (ਬਲੈਡਰ), ਉਹ ਨਾਲੀ ਜੋ ਪਿਸ਼ਾਬ ਨੂੰ ਸਰੀਰ ਤੋਂ ਬਾਹਰ ਲੈ ਜਾਂਦੀ ਹੈ (ਯੂਰੇਥਰਾ, urethra), ਜਾਂ ਗੁਰਦੇ (ਕਿਡਨੀਆਂ)। ਇਹ ਆਮ ਤੌਰ ’ਤੇ ਟੱਟੀ ਵਾਲੇ ਬੈਕਟੀਰੀਆ ਦੇ ਪਿਸ਼ਾਬ ਨਾਲੀ ਵਿੱਚ ਪਹੁੰਚ ਜਾਣ ਨਾਲ ਹੁੰਦੀ ਹੈ।
UTI ਸਰੀਰ ਵਿੱਚ ਹੋਣ ਵਾਲੀ ਦੂਜੀ ਸਭ ਤੋਂ ਆਮ ਇਨਫੈਕਸ਼ਨ ਹੈ। ਮਰਦਾਂ ਦੇ ਮੁਕਾਬਲੇ ਲਗਭਗ ਚਾਰ ਗੁਣਾ ਵੱਧ ਔਰਤਾਂ ਨੂੰ ਇਹ ਹੁੰਦੀ ਹੈ, ਕਿਉਂਕਿ ਔਰਤਾਂ ਦੀ ਯੂਰੇਥਰਾ ਛੋਟੀ ਹੁੰਦੀ ਹੈ ਅਤੇ ਗੁਦਾ (ਪਿਛਲੇ ਰਸਤੇ) ਦੇ ਨੇੜੇ ਹੁੰਦੀ ਹੈ।
- ਮਸਾਨੇ ਦੀ ਇਨਫੈਕਸ਼ਨ (ਸਿਸਟਾਈਟਿਸ, cystitis) ਸਭ ਤੋਂ ਆਮ ਕਿਸਮ ਹੈ।
- ਗੁਰਦੇ ਦੀ ਇਨਫੈਕਸ਼ਨ (ਪਾਇਲੋਨੈਫ਼ਰਾਈਟਿਸ, pyelonephritis) ਘੱਟ ਹੁੰਦੀ ਹੈ ਪਰ ਜ਼ਿਆਦਾ ਗੰਭੀਰ ਹੈ, ਅਤੇ ਇਸ ਦਾ ਜਲਦੀ ਇਲਾਜ ਜ਼ਰੂਰੀ ਹੈ।
ਜ਼ਿਆਦਾਤਰ UTI ਦਾ ਇਲਾਜ ਸੌਖਾ ਹੈ, ਅਤੇ ਬਹੁਤੀਆਂ ਜਲਦੀ ਠੀਕ ਹੋ ਜਾਂਦੀਆਂ ਹਨ।


